ਅਮ੍ਰਿਤਸਰ 3 ਜੁਲਾਈ ( ਰਾਣਾ ਨੰਗਲੀ ) - www.rxmedia.in
ਅਮ੍ਰਿਤਸਰ 3 ਜੁਲਾਈ ( ਰਾਣਾ ਨੰਗਲੀ ) ਤਰਨ ਤਾਰਨ ਰੋਡ ਚਾਟੀਵਿੰਡ ਨਹਿਰ ਕੋਟ ਮਿੱਤ ਸਿੰਘ ਸੁਰਜੀਤ ਕੌਰ ਪਤੀ ਜਸਵੰਤ ਸਿੰਘ ਹਰਪ੍ਰੀਤ ਸਿੰਘ ਸੰਨ ਔਫ ਜਸਵੰਤ ਸਿੰਘ ਕੋਮਲ ਸੰਨ ਔਫ ਜਸਵੰਤ ਸਿੰਘ ਮਨਪ੍ਰੀਤ ਸੰਨ ਔਫ ਜਸਵੰਤ ਸਿੰਘ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਗਿਆ ਕੀ ਮੇਰਾ ਚਾਚਾ ਜਿਸਦਾ ਨਾਮ ਲਖਵਿੰਦਰ ਸਿੰਘ ਉਰਫ ( ਕਾਲਾ ) ਵੱਲੋਂ ਸਾਡੇ ਨਾਲ ਬਹੁਤ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਹੈ ਸੁਰਜੀਤ ਕੌਰ ਵੱਲੋਂ ਕਿਹਾ ਗਿਆ ਕਿ ਅਸੀਂ ਅਤੇ ਮੇਰਾ ਦਿਉਰ ਲਖਵਿੰਦਰ ਸਿੰਘ ਕੁਝ ਦੇਰ ਤੋਂ ਇੱਕੋ ਘਰ ਵਿੱਚ ਰਹਿ ਰਹੇ ਹਾਂ ਜੋਂ ਕੀ ਉੱਪਰ ਵਾਲੀ ਮੰਜ਼ਿਲ ਤੇ ਅਸੀਂ ਰਹਿੰਦੇ ਹਾਂ ਤੇ ਨਿਚੇ ਵਾਲੇ ਫਲੋਰ ਤੇ ਲਖਵਿੰਦਰ ਸਿੰਘ ਆਪਣੀ ਫੈਮਲੀ ਨਾਲ ਰਹਿੰਦਾ ਹੈ ਇਹ ਜਗਾ ਨਾ ਤਾਂ ਅਸੀਂ ਮੁੱਲ ਲਈ ਏ ਤੇ ਨਾ ਲਖਵਿੰਦਰ ਸਿੰਘ ਨੇ ਇਹ ਜਗਾ ਸਾਡੇ ਸੱਸ ਸਹੁਰੇ ਵੱਲੋਂ ਸਾਨੂੰ ਦੋਨਾ ਨੂੰ ਵੱਖਰਾ ਵੱਖਰਾ ਪੋਸ਼ਣ ਦਿੱਤਾ ਹੈ ਜੋਂ ਕਿ ਲਖਵਿੰਦਰ ਸਿੰਘ ਦੇ ਪੋਸ਼ਣ ਵਿੱਚ ਮੋਟਰ ਲੱਗੀ ਹੈ ਤੇ ਸੂ਼ਰੁ ਤੋਂ ਅਸੀਂ ਪਾਣੀ ਇੱਕ ਹੀ ਮੋਟਰ ਤੋਂ ਵਰਤਦੇ ਰਹੂ ਹਾਂ ਤਾਂ ਹੁਣ ਲਖਵਿੰਦਰ ਸਿੰਘ ਵੱਲੋਂ ਸਾਨੂੰ ਪਾਣੀ ਵਰਤਣ ਤੋਂ ਰੋਕਿਆ ਜਾਂਦਾ ਹੈ ਇੱਕ ਦਿਨ ਜਦੋਂ ਸਾਡੀ ਬੇਟੀ ਕੋਮਲ ਨਿਚੇ ਟੂਟੀ ਬੰਦ ਕਰਨ ਆਈ ਲਖਵਿੰਦਰ ਸਿੰਘ ਵੱਲੋਂ ਸਾਡੀ ਬੇਟੀ ਨੂੰ ਮਾੜਾ ਚੰਗਾ ਬੋਲਿਆਂ ਗਿਆ ਤਾਂ ਸਾਡੀ ਬੇਟੀ ਨਾਲ ਕੁੱਟਮਾਰ ਕੀਤੀ ਗਈ ਅਤੇ ਉਸਨੂੰ ਖਿੱਚ ਕੇ ਆਪਣੇ ਅੰਦਰ ਲੈ ਗਏ ਜਦੋਂ ਮੈਂ ਅਤੇ ਮੇਰੀ ਬੇਟੀ ਮਨਪ੍ਰੀਤ ਅਤੇ ਮੇਰਾ ਬੇਟਾ ਹਰਪ੍ਰੀਤ ਸਿੰਘ ਆਪਣੀ ਬੇਟੀ ਨੂੰ ਬਚਾਉਣ ਲਈ ਆਏ ਤਾਂ ਇਹਨਾਂ ਸਾਡੇ ਨਾਲ ਵੀ ਕੁੱਟਮਾਰ ਕੀਤੀ ਜਦੋਂ ਇਹਨਾਂ ਸਾਡੇ ਨਾਲ ਕੁੱਟਮਾਰ ਕੀਤੀ ਤਾਂ ਉਸ ਸਮੇਂ ਲਖਵਿੰਦਰ ਸਿੰਘ ਪਤਨੀ ਸਿੰਮੀ ਸਾਹਿਲ ਸੰਨ ਔਫ ਲਖਵਿੰਦਰ ਸਿੰਘ ਅਤੇ ਲਖਵਿੰਦਰ ਸਿੰਘ ਦੇ ਸਹੁਰੇ ਵੀ ਇੱਥ ਮੌਜੂਦ ਸੀ ਅਤੇ ਇਨ੍ਹਾਂ ਸਾਰੇ ਵਿਅਕਤੀਆਂ ਵੱਲੋਂ ਸਾਡੇ ਨਾਲ ਕੁੱਟਮਾਰ ਕੀਤੀ ਗਈ ਜਦੋਂ ਕੀ ਇਨ੍ਹਾਂ ਸਾਡੇ ਨਾਲ ਕੁੱਟਮਾਰ ਕੀਤੀ ਤਾਂ ਉਸ ਟਾਈਮ ਇਨ੍ਹਾਂ ਕੋਈ ਵੀ ਵੀਡੀਓ ਨਹੀਂ ਬਣਾਈ ਤਾਂ ਜਦੋਂ ਅਸੀਂ ਆਪਣੇ ਬਚਾਅ ਲਈ ਇਨ੍ਹਾਂ ਨੂੰ ਗਾਲ ਮੱਦਾ ਕੀਤਾ ਤਾਂ ਇਨ੍ਹਾਂ ਸਾਡੀ ਵੀਡੀਓ ਬਣਾ ਕੇ ਚੌਕੀ ਚਾਟੀਵਿੰਡ ਨਹਿਰ ਤੇ ਪੁਲਿਸ ਨੂੰ ਪੇਸ਼ ਕਰ ਦਿੱਤੀ ਅਤੇ ਸਾਨੂੰ ਚੂਠੇ ਸਾਬਤ ਕੀਤਾ ਗਿਆ ਤਾਂ ਇਸ ਟਾਈਮ ਸਾਡੀ ਕਿਤੇ ਵੀ ਕੋਈ ਸੁਣਵਾਈ ਨਹੀਂ ਹੋ ਰਹੀ ਅਤੇ ਅਸੀਂ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਇਸ ਕੇਸ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਜਾਵੇ ਅਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ
Comments