ਅਮ੍ਰਿਤਸਰ 11 ਜੁਲਾਈ ( ਰਾਣਾ ਨੰਗਲੀ ): 10-7-2023:- ਪਿੰਡ ਅਜਇਬਵਾਲੀ ਵਿਖੇ ਧੰਨ ਧੰਨ ਬਾਬਾ ਗੁੱਜਾ ਪੀਰ ਜੀ, ਧੰਨ ਧੰਨ ਪੀਰ ਹਦੈਤ ਸਾ਼ਹ ਜੀ, ਧੰਨ ਧੰਨ ਪੀਰ ਨਿਆਮਤ ਸਾ਼ਹ ਜੀ, ਦਾ ਸਲਾਨਾ ਜੋੜ ਮੇਲਾ ਸੇਵਾਦਾਰ ਬਾਬਾ ਪਾਲੀ ਸਾ਼ਹ ਜੀ ਵੱਲੋਂ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ,ਸਤਿਗੁਰੂ ਬਾਬਾ ਬਾਲੇ ਸ਼ਾਹ ਜੀ ਚੱਠੇ ਸ਼ਰੀਫ ਵਾਲੇ ਮੁੱਖ ਮਹਿਮਾਨ ਹੋਣਗੇ ਅਤੇ ਸੰਗਤਾਂ ਨੂੰ ਅਸ਼ੀਰਵਾਦ ਦੇਣਗੇ।ਮੇਲੇ ਦੀ ਰੌਣਕ ਨੂੰ ਵਧਾਉਣ ਲਈ ਮੇਲੇ ਵਿੱਚ ਕਵਾਲੀ ਮਹਿਫ਼ਲ ਸਵੇਰੇ 12 ਵਜੇ ਸ਼ੁਰੂ ਹੋਵੇਗੀ ਅਤੇ ਲੰਗਰ ਭੰਡਾਰਾ ਅਤੁੱਟ ਚਲਦੇ ਰਹੇਗਾ, ਔਰ ਬਾਬਾ ਮੋਹਣੇ ਸਾ਼ਹ ਜੀ, ਬਾਬਾ ਕੱਦੀ ਸਾ਼ਹ ਜੀ, ਸਰਦਾਰ ਕੁਲਵੰਤ ਸਿੰਘ, ਜੀ ਜਸਪਾਲ ਸਿੰਘ ਜੀ, ਸਰਬਜੀਤ ਸਿੰਘ ਸਰਪੰਚ, ਬਲਵਿੰਦਰ ਸਿੰਘ, ਸ਼ਰਨਦੀਪ ਸਿੰਘ, ਧੀਰ ਸਿੰਘ ਜਿ੍ੱਜੇਆਣੀ, ਬੱਬਾ ਜਿ੍ੱਜੇਆਣੀ ਦੇ ਸਹਿਯੋਗ ਨਾਲ ਇਹ ਮੇਲਾ ਕਰਵਾਇਆ ਜਾਵੇਗਾ,ਤੁਸੀਂ ਇਸ ਪ੍ਰੋਗਰਾਮ ਨੂੰ rx ਮੀਡੀਆ ਵਾਲਮੀਕਿ ਸੰਤ ਸਟੂਡੀਓ - ਰੋਜ਼ਾਨਾ ਖਬਰ ਪੰਜਾਬ ਦੀ ਲਾਈਵ 'ਤੇ ਦੇਖ ਸਕਦੇ ਹੋ।
Comentarios