ਸੋਮਵਾਰ ਨੂੰ ਡੀ ਸੀ ਅੰਮ੍ਰਿਤਸਰ ਦਾ ਘਿਰਾਓ- ਡਾ.ਭੁਪਿੰਦਰ ਸਿੰਘ ਸਿੱਧੂ
- Sher Gill Media
- Jul 6, 2023
- 1 min read
Updated: Jul 7, 2023

ਪ੍ਰੈਸ ਰਿਪੋਰਟਰ ਰਾਣਾ ਨੰਗਲੀ (06-07-2023): ਪਿਛਲੇ 3 ਸਾਲਾਂ ਤੋਂ ਹੀ ਪਿਛਲੀ ਸਰਕਾਰ ਅਤੇ ਮੌਜੂਦਾ ਸਮੇਂ ਦੀ ਸਰਕਾਰ ਦੇ ਵੱਲੋਂ ਭਗਵਾਨ ਵਾਲਮੀਕਿ ਤੀਰਥ ਗਿਆਨ ਆਸ਼ਰਮ ਨੂੰ ਜਾਣ ਵਾਲੀ ਸੜਕ ਨਾ ਬਣਾਏ ਜਾਣ ਕਰਕੇ ਅਤੇ ਕੁਝ ਹੋਰ ਮਾਮਲਿਆਂ ਕਰਕੇ ਮਿਤੀ 10/07/2023 ਦਿਨ ਸੋਮਵਾਰ ਡੀ. ਸੀ. ਅੰਮ੍ਰਿਤਸਰ ਦਾ ਘਿਰਾਓ ਕੀਤਾ ਜਾਵੇਗਾ। ਸੋ ਭਗਵਾਨ ਵਾਲਮੀਕਿ ਤੀਰਥ ਗਿਆਨ ਆਸ਼ਰਮ ਦੀ ਜੱਥੇਬੰਦੀ ਦੇ ਸਮੁੱਚੇ ਆਗੂਆਂ ਅਤੇ ਸਾਧ ਸੰਗਤ ਜੀ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਸਾਥੀਆਂ ਨੂੰ ਨਾਲ ਲੈ ਕੇ ਭਗਵਾਨ ਵਾਲਮੀਕਿ ਤੀਰਥ ਗਿਆਨ ਆਸ਼ਰਮ ਅੰਮ੍ਰਿਤਸਰ ਵਿਖੇ ਸਵੇਰੇ 9 ਵਜ਼ੇ ਪਹੁੰਚਣ ਦੀ ਕ੍ਰਿਪਾਲਤਾ ਕਰੋ ਤਾਂ ਜੋ ਸਮੁੱਚੀ ਸਾਧ ਸੰਗਤ ਦੇ ਸਹਿਯੋਗ ਨਾਲ ਧਰਨਾ ਪ੍ਰਦਰਸ਼ਨ ਕਰਕੇ ਅਧੂਰੇ ਕੰਮ ਨੂੰ ਪੂਰਾ ਕਰਵਾਇਆ ਜਾ ਸਕੇ।
ਜਾਰੀ ਕਰਤਾ - ਆਦਿਵਾਸੀ ਗੁਰੂ ਗਿਆਨ ਨਾਥ ਪੂਰਨ ਸੰਘਰਸ਼ ਦਲ ਭਾਰਤ (ਰਜਿ) ਮੁੱਖ ਦਫਤਰ ਜਗਤ ਗੁਰੂ ਵਾਲਮੀਕਿ ਮੰਦਿਰ ਗਿਆਨ ਆਸ਼ਰਮ ਭਗਵਾਨ ਵਾਲਮੀਕਿ ਤੀਰਥ ਅੰਮ੍ਰਿਤਸਰ ਪੰਜਾਬ (ਭਾਰਤ)
Comments