ਸ਼ੇਰ ਗਿੱਲ ਮੀਡੀਆ (ਸਪੈਸਲ ਰਿਪੋਰਟ ਮੁੱਖ ਸੰਪਾਦਕ ਕੁਲਜੀਤ ਕੌਰ) 16-7-2023 :- ਅੱਜ ਮਿਤੀ 16-7-2023 ਸ੍ਰੀ ਰਾਜ ਕੁਮਾਰ ਹੰਸ ਜੀ ਸਾਬਕਾ ਮੈਂਬਰ ਐਸ.ਸੀ. ਕਮਿਸ਼ਨ ਪੰਜਾਬ ਪਾਵਨ ਜਿਲ਼੍ਹਾ ਤਰਨ ਤਾਰਨ ਦੀ ਧਰਤੀ ਤੇ ਪਹੁੰਚੇ ਅਤੇ ਐ.ਸੀ. ਬਰਾਦਰੀ ਨੂੰ ਆ ਰਹੀਆਂ ਮੁਸ਼ਕਲਾ ਬਾਰੇ ਲੋਕਾਂ ਕੋਲ ਵਿਚਾਰ ਲਏ।ਇਸ ਮੋਕੇ ਹੰੰਸ ਜੀ ਨੇ ਦੱਸਿਆ ਕਿ ਆਉਸਮਾਨ ਭਾਰਤ ਦੇ ਕਾਰਡ ਤਹਿਤ 5.00 ਲੱਖ ਦਾ ਸਹਿਤ ਬੀਮਾ ਸਰਕਾਰ ਵੱਲੋਂ ਕਰਵਾਇਆ ਜਾ ਰਿਹਾ ਹੈ ਅਤੇ ਜਿਨ੍ਹਾ ਵੀ ਲੋਕਾਂ ਦੇ ਕਾਰਡ ਨਹੀਂ ਬਣੇ , ਉਹ ਲਿਸਟ ਬਨਾ ਕੇ ਟੀਮ ਰਾਜ ਕੁਮਾਰ ਹੰਸ ਜੀ ਨੂੰ ਦੇਵੇ ਤਾ ਜੋ ਉਹਨਾਂ ਨੂੰ ਆ ਰਹੀਆਂ ਮੁਸ਼ਕਲਾ ਦਾ ਹੱਲ ਕੀਤਾ ਜਾ ਸਕੇ ।ਇਹ ਪ੍ਰੋਗਰਾਮ ਪਿੰਡ ਖਵਾਸਪੁਰ ਜਿਲ੍ਹਾ ਤਰਨ ਵਿਖੇ ਰੱਖਿਆ ਗਿਆ ਸੀ ਜਿਸ ਵਿੱਚ ਖਡੂਰ ਸਾਹਿਬ, ਕੰਗ , ਫਤਿਆਬਾਦ, ਸਰਹਾਲੀ, ਖਵਾਸਪੁਰ, ਨਰੰਗਾਬਾਦ, ਖਡੂਰ ਸਾਹਿਬ, ਗੋਇੰਦਵਾਲ ਸਾਹਿਬ, ਹੰਸਾ ਵਾਲੀ ਦੇ ਲੋਕ ਇਸ ਮੀਟਿੰਗ ਵਿੱਚ ਪਹੁੰਚੇ ਅਤੇ ਰਾਜ ਕੁਮਾਰ ਹੰਸ ਜੀ ਆਪਣੀ ਮੁਸ਼ਕਲਾ ਬਾਰੇ ਦੱਸਿਆ। ਇਸ ਮੋਕੇ ਰਜਿੰਦਰ ਸਿੰਘ, ਧੀਰ ਸਿੰਘ ਜੱਜੇਆਣੀ ਅਤੇ ਭਗਵਾਨ ਵਾਲਮੀਕਿ ਯੂਥ ਏਕਤਾ ਕਮੇਟੀ ਦੇ ਕੌਮੀ ਚੇਅਰਮੈਨ ਸੁਖਵਿੰਦਰ ਸਿੰਘ ਆਦਿ ਮੌਜੂਦ ਸਨ।
ਸ੍ਰੀ ਰਾਜ ਕੁਮਾਰ ਹੰਸ ਜੀ ਸਾਬਕਾ ਮੈਂਬਰ ਐਸ.ਸੀ. ਕਮਿਸ਼ਨ ਪੰਜਾਬ ਪਾਵਨ ਜਿਲ਼੍ਹਾ ਤਰਨ ਤਾਰਨ ਦੀ ਧਰਤੀ ਤੇ!
Updated: Jul 17, 2023
Comments